Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005354257
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 8th (Old Book)

ਪਾਠ - 2
ਐੱਮ. ਐੱਸ. ਵਰਡ ਵਿੱਚ ਟੇਬਲਜ਼ ਨਾਲ ਕੰਮ ਕਰਨਾ

ਅਭਿਆਸ (Exercise)

ਯਾਦ ਰੱਖਣ ਯੋਗ ਗੱਲਾਂ
  1. ਟੇਬਲ ਆਇਤਾਂ ਅਤੇ ਵਰਗਾਂ ਦਾ ਇੱਕ ਜਾਲ ਹੁੰਦਾ ਹੈ। ਇਹ ਰੋਅਜ਼ ਅਤੇ ਕਾਲਮਜ਼ ਵਿੱਚ ਵੰਡਿਆ ਹੁੰਦਾ ਹੈ।
  2. ਰੋਅਅਤੇ ਕਾਲਮ ਦੇ ਕਾਟ ਖੇਤਰਾਂ ਨੂੰ ਸੈੱਲ ਕਿਹਾ ਜਾਂਦਾ ਹੈ।
  3. ਤੁਸੀਂ ਟੇਬਲ ਨੂੰ ਡਰਾਅ ਕਰਕੇ ਜਾਂ ਇਨਸਰਟ ਕਰਕੇ ਬਣਾ ਸਕਦੇ ਹੋ।
  4. ਤੁਸੀਂ ਆਪਣੇ ਡਾਕੂਮੈਂਟਸ ਵਿੱਚ ਕੋਈ ਸੈੱਲ, ਰੋਅ, ਕਾਲਮ ਜਾਂ ਟੇਬਲ ਇਨਸਰਟ ਕਰ ਸਕਦੇ ਹੋ ਅਤੇ ਡਿਲੀਟ ਕਰ ਸਕਦੇ ਹੋ।
  5. ਤੁਸੀਂ ਆਪਣੇ ਡਾਕੂਮੈਂਟਸ ਵਿੱਚਲੇ ਟੇਬਲ ਨੂੰ ਰਾਈਟ, ਲੈਫਟ ਅਤੇ ਸੈਂਟਰ ਅਲਾਈਨ ਕਰ ਸਕਦੇ ਹੋ।
1) ਹੇਠ ਲਿਖੇ ਸ਼ਬਦਾਂ ਦੀ ਵਿਆਖਿਆ ਕਰੋ:-
1)ਟੇਬਲ2)ਰੋਅ
3)ਕਾਲਮ4)ਸੈੱਲ
5)ਸੈਲਾਂ ਨੂੰ ਵੰਡਣਾ (ਸਪਲਿਟ ਸੈੱਲ)
1)ਟੇਬਲ:-ਟੇਬਲ ਰੋਅ ਅਤੇ ਕਾਲਮਾਂ ਵਿੱਚ ਵੰਡਿਆ ਹੋਇਆ, ਆਇਤਾਂ ਅਤੇ ਵਰਗਾਂ ਦਾ ਇੱਕ ਜਾਲ ਹੁੰਦਾ ਹੈ। ਟੇਬਲ ਦੀ ਸਭ ਤੋਂ ਛੋਟੀ ਇਕਾਈ ਸੈੱਲ ਹੁੰਦਾ ਹੈ ਜੋ ਕਿ ਰੋਅ ਅਤੇ ਕਾਲਮ ਦੇ ਕਾਟ ਖੇਤਰ ਤੋਂ ਬਣਦਾ ਹੈ।
2)ਰੋਅ:-ਟੇਬਲ ਦੀਆਂ ਲੇਟਵੀਆਂ ਲਾਈਨਾਂ ਨੂੰ ਰੋਅਜ਼ ਕਿਹਾ ਜਾਂਦਾ ਹੈ।
3)ਕਾਲਮ:-ਟੇਬਲ ਦੀਆਂ ਖੜਵੀਆਂ ਲਾਈਨਾਂ ਨੂੰ ਕਾਲਮ ਕਿਹਾ ਜਾਂਦਾ ਹੈ।
4)ਸੈੱਲ:-ਰੋਅ ਅਤੇ ਕਾਲਮ ਦੇ ਕਾਟ ਖੇਤਰ ਨੂੰ ਸੈੱਲ ਕਿਹਾ ਜਾਂਦਾ ਹੈ। ਇਹ ਟੇਬਲ ਦੀ ਸਭ ਤੋਂ ਛੋਟੀ ਇਕਾਈ ਹੈ।
5)ਸੈਲਾਂ ਨੂੰ ਵੰਡਣਾ (ਸਪਲਿਟ ਸੈੱਲ):-ਇੱਕ ਸੈੱਲ ਨੂੰ ਦੋ ਜਾਂ ਦੋ ਤੋਂ ਵੱਧ ਹਿੱਸਿਆਂ ਜਾਂ ਸੈੱਲਾਂ ਵਿੱਚ ਵੰਡਿਆ ਜਾ ਸਕਦਾ ਹੈ ਅਤੇ ਇਸ ਪ੍ਰਕ੍ਰਿਆ ਨੂੰ ਸੈਲਾਂ ਨੂੰ ਵੰਡਣਾ ਕਿਹਾ ਜਾਂਦਾ ਹੈ।
ਉੱਤਰ:- ਦਿੱਤੇ ਹੋਏ ਸ਼ਬਦਾਂ ਦੀ ਵਿਆਖਿਆ ਹੇਠ ਲਿਖੇ ਅਨੁਸਾਰ ਹੈ: -
2) ਸਹੀ ਅਤੇ ਗਲਤ ਦੱਸੋ:-
  1. ਸੈੱਲ ਕਾਲਮ ਅਤੇ ਰੋਅ ਦਾ ਇੰਟਰਸੈਕਸ਼ਨ ਹੁੰਦਾ ਹੈ।
  2. ਉੱਤਰ:- ਸਹੀ।
  3. ਜਦੋਂ ਇੱਕ ਵਾਰ ਟੇਬਲ ਤਿਆਰ ਹੋ ਜਾਵੇ ਤਾਂ ਤੁਸੀਂ ਉਸ ਵਿੱਚ ਹੋਰ ਰੋਅਜ਼ ਨਹੀਂ ਜੋੜ ਸਕਦੇ।
  4. ਉੱਤਰ:- ਗਲਤ।
  5. ਟੇਬਲ ਵਿੱਚ ਪਿੱਛੇ ਜਾਣ ਲਈ Tap ਕੀਅ ਵਰਤੀ ਜਾਂਦੀ ਹੈ।
  6. ਉੱਤਰ:- ਗਲਤ।
  7. ਤੁਸੀਂ ਟੇਬਲ ਨੂੰ ਸਿਰਫ ਲੇਵਟੀਂ (Horizontal)ਦਿਸ਼ਾ ਵਿੱਚ ਵੰਡ ਸਕਦੇ ਹੋ।
  8. ਉੱਤਰ:- ਸਹੀ।
  9. ਤਸੀਂ ਆਪਣੇ ਡਾਕੂਮੈਂਟਸ ਵਿਚਲੇ ਟੇਬਲ ਨੂੰ ਰਾਈਟ ਅਲਾਈਨ ਨਹੀਂ ਕਰ ਸਕਦੇ।
  10. ਉੱਤਰ:- ਗਲਤ।
  1. ਟੇਬਲ ਵਿੱਚ ਅੱਗੇ ਜਾਣ ਲਈ ............... ਕੀਅ ਵਰਤੀ ਜਾਂਦੀ ਹੈ।
  2. ਉੱਤਰ:- Tab (ਟੈਬ)
  3. ਡਿਲੀਟ ਕੀਤੀ ਗਈ ਰੋਅ ਨੂੰ ਦੁਬਾਰਾ ਪ੍ਰਾਪਤ ਕਰਨ ਲਈ ਕੰਟਰੋਲ ਕੀਅ ਨਾਲ ............ ਕੀਅ ਦਬਾਈ ਜਾਂਦੀ ਹੈ।
  4. ਉੱਤਰ:- Z
  5. ਰੋਅ ਅਤੇ ਕਾਲਮ ਦੇ ਕਾਟ-ਖੇਤਰ ਨੂੰ ............ ਕਹਿੰਦੇ ਹਨ।
  6. ਉੱਤਰ:- ਸੈੱਲ
  7. ਤੁਸੀਂ ........... ਅਤੇ ............ ਦੀ ਵਰਤੋਂ ਕਰਕੇ ਟੇਬਲ ਤਿਆਰ ਕਰ ਸਕਦੇ ਹੋ।
  8. ਉੱਤਰ:- ਰੋਅ, ਕਾਲਮ
  9. ਟੇਬਲ ਵਿੱਚ ਟੈਕਸਟ ਨੂੰ ............ ਵੱਖ-ਵੱਖ ਤਰੀਕਿਆਂ ਰਾਹੀਂ ਅਲਾਈਨ ਕੀਤਾ ਜਾ ਸਕਦਾ ਹੈ।
  10. ਉੱਤਰ:- ਤਿੰਨ (ਲੈਫਟ, ਰਾਈਟ, ਸੈਂਟਰ)
4) ਸਹੀ ਮਿਲਾਨ ਕਰੋ:-
Column AColumn B
ਸੈੱਲਾਂ ਨੂੰ ਜੋੜਨਾ (ਮਰਜ ਸੈੱਲ)ਕਾਲਮਜ਼ ਦੀ ਇੱਕੋ-ਜਿਹੀ ਚੌੜਾਈ ਬਣਾਉਣ ਲਈ
Ctrl+Zਪਿਛਲੀ ਦਿਸ਼ਾ
ਡਿਸਟਰੀਬਿਊਟ ਕਾਲਮਡਿਲੀਟ ਕੀਤੀ ਰੋਅ ਵਾਪਸ ਬੁਲਾਉਣ ਲਈ
ਸ਼ਿਫਟ ਟੈਬਰੋਅ ਅਤੇ ਕਾਲਮ ਦਾ ਕਾਟ ਖੇਤਰ
ਸੈੱਲਦੋ ਜਾਂ ਦੋ ਤੋਂ ਵੱਧ ਸੈੱਲ ਇਕੱਠੇ ਕਰਨਾ
ਉੱਤਰ:- Column A ਅਤੇ Column B ਦਾ ਸਹੀ ਮਿਲਾਨ ਹੇਠ ਲਿਖੇ ਅਨੁਸਾਰ ਹੈ: -
Column AColumn B
ਸੈੱਲਾਂ ਨੂੰ ਜੋੜਨਾ (ਮਰਜ ਸੈੱਲ)ਦੋ ਜਾਂ ਦੋ ਤੋਂ ਵੱਧ ਸੈੱਲ ਇਕੱਠੇ ਕਰਨਾ
Ctrl+Zਡਿਲੀਟ ਕੀਤੀ ਰੋਅ ਵਾਪਸ ਬੁਲਾਉਣ ਲਈ
ਡਿਸਟਰੀਬਿਊਟ ਕਾਲਮਕਾਲਮਜ਼ ਦੀ ਇੱਕੋ ਜਿਹੀ ਚੌੜਾਈ ਬਣਾਉਣ ਲਈ
ਸ਼ਿਫਟ ਟੈਬਪਿਛਲੀ ਦਿਸ਼ਾ
ਸੈੱਲਰੋਅ ਅਤੇ ਕਾਲਮ ਦਾ ਕਾਟ ਖੇਤਰ
5) ਪ੍ਰਸ਼ਨਾਂ ਦੇ ਉੱਤਰ ਦਿਉ:-
  1. ਐੱਮ. ਐੱਸ. ਵਰਡ ਵਿੱਚ ਟੇਬਲ ਬਣਾਉਣ ਦੇ ਵੱਖ-ਵੱਖ ਤਰੀਕੇ ਕਿਹੜੇ ਹਨ? ਕਿਸੇ ਇੱਕ ਤਰੀਕੇ ਰਾਹੀਂ ਟੇਬਲ ਬਣਾਉਣ ਦੇ ਸਟੈੱਪ ਲਿਖੋ।
  2. ਉੱਤਰ:- ਐੱਮ. ਐੱਸ. ਵਰਡ ਵਿੱਚ ਹੇਠਾਂ ਦਿੱਤੇ ਦੋ ਤਰੀਕਿਆਂ ਨਾਲ ਟੇਬਲ ਬਣਾ ਸਕਦੇ ਹੋ: -
    1. ਟੇਬਲ ਡਰਾਅ ਕਰਨਾ
    2. ਟੇਬਲ ਇਨਸਰਟ ਕਰਨਾ

    ਟੇਬਲ ਇਨਸਰਟ ਕਰਨ ਲਈ ਸਟੈੱਪ ਹੇਠਾਂ ਦਿੱਤੇ ਗਏ ਹਨ: -
    1. ਕਰਸਰ ਨੂੰ ਉਸ ਥਾਂ ਉੱਤੇ ਰੱਖੋ ਜਿੱਥੇ ਤੁਸੀਂ ਟੇਬਲ ਬਣਾਉਣਾ ਚਾਹੁੰਦੇ ਹੋ।
    2. Table → Insert → Table ਮੀਨੂੰ ਕਮਾਂਡ ਉੱਤੇ ਕਲਿੱਕ ਕਰੋ। Insert Table ਡਾਇਲਾਗ ਬਾਕਸ ਖੁੱਲ੍ਹੇਗਾ।
    3. ਇਸ ਡਾਇਲਾਗ ਬਾਕਸ ਵਿੱਚ ਕਾਲਮਾਂ ਅਤੇ ਰੋਅਜ਼ ਦੀ ਗਿਣਤੀ ਭਰੋ ਅਤੇ OK ਬਟਨ ਉੱਤੇ ਕਲਿੱਕ ਕਰੋ। ਟੇਬਲ ਡਾਕੂਮੈਂਟ ਵਿੱਚ ਦਾਖਲ ਹੋ ਜਾਵੇਗਾ।
  3. ਤੁਸੀਂ ਟੇਬਲ ਦੀ ਅਲਾਈਨਮੈਂਟ ਕਿਵੇਂ ਬਦਲ ਸਕਦੇ ਹੋ?
  4. ਉੱਤਰ:- ਟੇਬਲ ਦੀ ਅਲਾਈਨਮੈਂਟ ਬਦਲਣ ਦੇ ਸਟੈੱਪ ਹੇਠਾਂ ਲਿਖੇ ਅਨੁਸਾਰ ਹਨ: -
    1. ਜਿਸ ਵੀ ਟੇਬਲ ਦੀ ਅਲਾਈਨਮੈਂਟ ਬਦਲਣਾ ਚਾਹੁੰਦੇ ਹੋ ਉਸਦੇ ਕਿਸੇ ਵੀ ਸੈੱਲ ਵਿੱਚ ਕਲਿੱਕ ਕਰਕੇ ਮਾਊਸ ਦਾ ਸੱਜਾ ਬਟਨ ਦਬਾਓ। ਇੱਕ ਸ਼ਾਟਰਕੱਟ ਮੀਨੂੰ ਖੁਲ੍ਹੇਗਾ।
    2. ਸ਼ਾਰਟਕੱਟ ਮੀਨੂੰ ਵਿੱਚੋਂ Table Properties ਕਮਾਂਡ ਉੱਤੇ ਕਲਿੱਕ ਕਰੋ। Table Properties ਡਾਇਲਾਗ ਬਾਕਸ ਖੁੱਲ੍ਹੇਗਾ।
    3. ਇਸ ਡਾਇਲਾਗ ਬਾਕਸ ਦੇ Table ਟੈਬ ਉੱਤੇ ਕਲਿੱਕ ਕਰੋ ਅਤੇ ਦਿੱਤੀਆਂ ਹੋਈਆਂ ਤਿੰਨ ਅਲਾਈਨਮੈਂਟ ਖੱਬੇ, ਵਿਚਕਾਰ ਅਤੇ ਸੱਜੇ (Left, Center and Right) ਵਿੱਚੋਂ ਇੱਕ ਨੂੰ ਚੁਣੋ ਅਤੇ Ok ਬਟਨ ਉੱਤੇ ਕਲਿੱਕ ਕਰੋ।
  5. ਟੇਬਲ ਦੇ ਸੈੱਲਾਂ ਨੂੰ ਵੰਡਣ (ਸਪਲਿਟ ਕਰਨ) ਅਤੇ ਜੋੜਨ (ਮਰਜ ਕਰਨ) ਦੇ ਸਟੈੱਪ ਲਿਖੋ।
  6. ਉੱਤਰ:- ਟੇਬਲ ਦੇ ਸੈੱਲਾਂ ਨੂੰ ਵੰਡਣ (ਸਪਲਿਟ ਕਰਨ) ਅਤੇ ਜੋੜਨ (ਮਰਜ ਕਰਨ) ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
    • ਟੇਬਲ ਦੇ ਸੈੱਲਾਂ ਨੂੰ ਵੰਡਣਾ: -
      1. ਕਰਸਰ ਨੂੰ ਟੇਬਲ ਦੇ ਉਸ ਸੈੱਲ ਉੱਤੇ ਲੈ ਜਾਵੋ ਜਿਸ ਨੂੰ ਵੰਡਣਾ ਚਾਹੁੰਦ ਹੋ।
      2. Table → Split Cells... ਮੀਨੂੰ ਕਮਾਂਡ ਉੱਤੇ ਮਾਊਸ ਦਾ ਖੱਬਾ ਬਟਨ ਕਲਿੱਕ ਕਰੋ। ਹੇਠਾਂ ਦਿਖਾਏ ਅਨੁਸਾਰ Split Cells ਡਾਇਲਾਗ ਬਾਕਸ ਨਜ਼ਰ ਆਵੇਗਾ।
      3. ਚਿੱਤਰ:- ਸਪਲਿਟ ਸੈੱਲਸ ਡਾਇਲਾਗ ਬਾਕਸ
      4. ਕਾਲਮਾਂ ਅਤੇ ਰੋਅਜ਼ ਦੀ ਲੋੜੀਂਦੀ ਗਿਣਤੀ ਭਰੋ।
      5. OK ਬਟਨ ਉੱਤੇ ਕਲਿੱਕ ਕਰੋ। ਚੁਣਿਆ ਹੋਇਆ ਸੈੱਲ ਨਿਰਧਾਰਿਤ ਕਾਲਮਾਂ ਅਤੇ ਰੋਅਜ਼ ਵਿੱਚ ਵੰਡਿਆ ਜਾਵੇਗਾ।
    • ਟੇਬਲ ਦੇ ਸੈੱਲਾਂ ਨੂੰ ਜੋੜਨਾ: -
      1. ਉਹ ਸੈੱਲ ਸਿਲੈਕਟ ਕਰੋ ਜਿਨ੍ਹਾਂ ਨੂੰ ਤੁਸੀਂ ਜੋੜਨਾ ਜਾਂ ਇੱਕੱਠਾ ਕਰਨਾ ਚਾਹੁੰਦੇ ਹੋ।
      2. Table → Merge Cells ਮੀਨੂੰ ਕਮਾਂਡ ਉੱਤੇ ਕਲਿੱਕ ਕਰੋ। ਇਸ ਤਰ੍ਹਾਂ ਸਿਲੈਕਟ ਕੀਤੇ ਹੋਏ ਸਾਰੇ ਸੈੱਲ ਜੁੜ ਕੇ ਇੱਕ ਹੀ ਸੈੱਲ ਦਾ ਰੂਪ ਲੈ ਲੈਣਗੇ।
  7. ਕੀ ਵਾਪਰਦਾ ਹੈ ਜਦੋਂ ਤੁਸੀਂ ਕਿਸੇ ਇੱਕ ਰੋਅ ਵਾਲੇ ਟੇਬਲ ਨੂੰ ਵੰਡ ਦਿੰਦੇ ਹੋ?
  8. ਉੱਤਰ:- ਜੇਕਰ ਤੁਸੀਂ ਇੱਕ ਰੋਅ ਵਾਲੇ ਟੇਬਲ ਨੂੰ ਵੰਡ ਦਿੰਦੇ ਹੋ ਤਾਂ ਇਹ ਇੱਕ ਲਾਈਨ ਹੇਠਾਂ ਵੱਲ ਨੂੰ ਖਿਸਕ ਜਾਂਦਾ ਹੈ ਅਤੇ ਇਸਦੇ ਉੱਪਰ ਇੱਕ ਖਾਲੀ ਲਾਈਨ (ਸਪੇਸ) ਰਹਿ ਜਾਂਦੀ ਹੈ।
  9. ਤੁਸੀਂ ਆਪਣੇ ਟੇਬਲ ਨੂੰ ਬਾਰਡਰ ਐਂਡ ਸ਼ੇਡਿੰਗ ਇਫੈਕਟ ਕਿਵੇਂ ਦੇਵੋਗੇ?
  10. ਉੱਤਰ:- ਟੇਬਲ ਨੂੰ ਬਾਰਡਰ ਐਂਡ ਸ਼ੇਡਿੰਗ ਇਫੈਕਟ ਦੇਣ ਲਈ ਸਟੈੱਪ ਹੇਠਾਂ ਲਿਖੇ ਅਨੁਸਾਰ ਹਨ: -
    1. Format → Borders and Shading ਮੀਨੂੰ ਕਮਾਂਡ ਉੱਤੇ ਕਲਿੱਕ ਕਰੋ। ਹੇਠਾਂ ਦਿਖਾਏ ਅਨੁਸਾਰ Borders and Shading ਡਾਇਲਾਗ ਬਾਕਸ ਨਜ਼ਰ ਆਵੇਗਾ।
    2. ਚਿੱਤਰ:- ਬਾਰਡਰਸ ਐਂਡ ਸ਼ੇਡਿੰਗ ਡਾਇਲਾਗ ਬਾਕਸ
    3. ਟੇਬਲ ਨੂੰ ਬਾਰਡਰ ਲਗਾਉਣਾ: -
      • ਬਾਰਡਰ ਟੈਬ ਵਿੱਚ ਦਿੱਤੇ ਗਏ ਵੱਖ-ਵੱਖ ਆਪਸ਼ਨ, ਜਿਵੇਂ ਕਿ ਸੈਟਿੰਗ (Setting), ਬਾਰਡਰ ਦਾ ਸਟਾਇਲ (Style), ਬਾਰਡਰ ਦਾ ਰੰਗ (Color), ਬਾਰਡਰ ਦੀ ਚੌੜਾਈ (Width) ਆਦਿ ਨੂੰ ਆਪਣੀ ਜ਼ਰੂਰ ਜਾਂ ਪਸੰਦ ਅਨੁਸਾਰ ਚੁਣੋ।
      • ਓਕੇ (OK) ਬਟਨ ਉੱਤੇ ਕਲਿੱਕ ਕਰੋ। ਤੁਹਾਡੇ ਟੇਬਲ ਨੂੰ ਚੁਣੇ ਹੋਏ ਆਪਸ਼ਨਾਂ ਦੇ ਅਨੁਸਾਰ ਬਾਰਡਰ ਲੱਗ ਜਾਵੇਗਾ।
    4. ਟੇਬਲ ਨੂੰ ਸ਼ੇਡਿੰਗ ਇਫੈਕਟ ਦੇਣਾ: -
      • Borders and Shading ਡਾਇਲਾਗ ਬਾਕਸ ਦੇ Shading ਟੈਬ ਉੱਤੇ ਕਲਿੱਕ ਕਰੋ।
      • ਟੇਬਲ ਵਿੱਚ ਭਰੇ ਜਾਣ ਵਾਲੇ ਰੰਗ (Fill) ਜਾਂ ਪੈਟਰਨ (Pattern) ਦੇ ਸਟਾਇਲ (Style) ਅਤੇ ਰੰਗ (Color) ਦੀ ਚੋਣ ਕਰੋ।
      • ਓ.ਕੇ (OK) ਬਟਨ ਉੱਤੇ ਕਲਿੱਕ ਕਰੋ। ਚੁਣੇ ਗਏ ਆਪਸ਼ਨਾਂ ਦੇ ਅਨੁਸਾਰ ਟੇਬਲ ਉੱਤੇ ਸ਼ੇਡਿੰਗ ਇਫੈਕਟ ਲੱਗ ਜਾਵੇਗਾ।
  11. ਕੀ ਵਾਪਰਦਾ ਹੈ ਜਦੋਂ ਤੁਸੀਂ ਆਪਣੇ ਟੇਬਲ ਨੂੰ ਜਸਟੀਫਾਈ ਕਰਦੇ ਹੋ?
  12. ਉੱਤਰ:- ਟੇਬਲ ਨੂੰ ਖੱਬੇ, ਸੈਂਟਰ ਅਤੇ ਸੱਜੇ ਤਾਂ ਸਥਾਪਿਤ ਕੀਤਾ ਜਾ ਸਕਦਾ ਹੈ, ਪਰ ਇਸਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਜੇਕਰ ਫਿਰ ਵੀ ਤੁਸੀਂ ਟੇਬਲ ਨੂੰ ਜਸਟੀਫਾਈ ਕਰਦੇ ਹੋ ਤਾਂ ਇਹ ਖੱਬੇ ਪਾਸੇ ਅਲਾਈਨ ਹੋ ਜਾਵੇਗਾ।
SmartStudies.in © 2012-2023